ਬਿਕਰਮਜੀਤ ਸਿੰਘ/ਅਗਵਾ/ਕਤਲ ਮਾਮਲੇ ਚ ਇੰਸਪੈਕਟਰ ਸਣੇ 13 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ

ਅੰਮ੍ਰਿਤਸਰ,( ਰਛਪਾਲ ਸਿੰਘ) ਅੰਮ੍ਰਿਤਸਰ ਦੀ ਸੰਦੀਪ ਸਿੰਘ ਬਾਜਵਾ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਨੇ ਅੱਜ ਵੱਡਾ ਫ਼ੈਸਲਾ ਸੁਣਾਉਂਦਿਆਂ ਕਾਉਂਟਰ ਇੰਟੈਲੀਜੈਂਸ ਦੇ ਇੰਚਾਰਜ ਇੰਸਪੈਕਟਰ ਨਾਰੰਗ ਸਣੇ 13 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇਹ ਸਜ਼ਾ ਸਾਲ 2002 ਤੋਂ ਅਕਾਲੀ ਆਗੂ ਗੁਰਦਿਆਲ ਸਿੰਘ ਅਲਗੋਂ ਕੋਠੀ ਕਤਲ ਕਾਂਡ ‘ਚ ਉਮਰਕੈਦ ਕੱਟ ਰਹੇ ਬਿਕਰਮਜੀਤ ਸਿੰਘ ਦੀ ਜੇਲ ਵਿਚ ਸਿਹਤ ਖ਼ਰਾਬ ਹੋਣ ਕਾਰਨ ਉਸ ਨੂੰ 2 ਜੂਨ 2014 ਨੂੰ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਕਰਵਾਇਆ ਗਿਆ ਸੀ।

ਉਸ ਸਮੇਂ ਪੰਜਾਬ ਪੁਲਸ ਦਾ ਇੰਸਪੈਕਟਰ ਨੌਰੰਗ ਸਿੰਘ ਬਟਾਲਾ ਵਿਚ ਸੀ. ਆਈ. ਏ. ਬ੍ਰਾਂਚ ਦਾ ਇੰਚਾਰਜ ਦੇ ਤੌਰ ‘ਤੇ ਤਾਇਨਾਤ ਸੀ, ਜਿਸ ਦਾ ਪਤਾ ਲੱਗਦੇ ਹੀ ਇੰਸਪੈਕਟਰ ਨੌਰੰਗ ਸਿੰਘ 6 ਜੂਨ 2014 ਨੂੰ ਆਪਣੇ ਕੁਝ ਸਹਾਇਕ ਪੁਲਸ ਅਫਸਰਾਂ ਪੁਲਸ ਕਰਮਚਾਰੀਆਂ ਨਾਲ ਗੁਰੂ ਨਾਨਕ ਦੇਵ ਹਸਪਤਾਲ ਪਹੁੰਚ ਗਿਆ ਅਤੇ ਕੈਦੀ ਦੇ ਤੌਰ ‘ਤੇ ਕਾਨੂੰਨੀ ਹਿਰਾਸਤ ‘ਚ ਬੰਦ ਵਿਕਰਮ ਸਿੰਘ ਨੂੰ ਹਸਪਤਾਲ ਤੋਂ ਜ਼ਬਰਦਸਤੀ ਚੁੱਕ ਕੇ ਬਟਾਲਾ ਇਲਾਕੇ ‘ਚ ਲੈ ਗਿਆ ਸੀ, ਜਿਥੇ ਪੁਲਸ ਪਾਰਟੀ ਨੇ ਉਸ ਨੂੰ ਇਕ ਟਰੈਕਟਰ ਵਰਕਸ਼ਾਪ ‘ਚ ਲਿਜਾ ਕੇ ਉਸ ਨਾਲ ਅਜਿਹਾ ਥਰਡ ਡਿਗਰੀ ਟਾਰਚਰ ਕੀਤਾ ਕਿ ਪੁਲਸ ਦੀ ਪ੍ਰਤਾੜਨਾ ਨੂੰ ਸਹਿਣ ਨਾ ਕਰਦਿਆਂ ਉਸ ਦੀ ਉਥੇ ਹੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਦੋਸ਼ੀ ਪੁਲਸ ਕਰਮਚਾਰੀਆਂ ਨੇ ਵਿਕਰਮ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਨੀਅਤ ਨਾਲ ਉਸ ਨੂੰ ਅਨੰਦਪੁਰ ਸਾਹਿਬ ਦੇ ਨੇੜੇ ਨਹਿਰ ‘ਚ ਸੁੱਟ ਦਿੱਤਾ ਗਿਆ ਸੀ।
ਮਾਮਲਾ ਉਜਾਗਰ ਹੋ ਬੁੱਚੜ ਪੁਲਸੀਆਂ ਖਿਲਾਫ਼ ਅਗਵਾ, ਕਤਲ, ਲਾਸ਼ ਖੁਰਦ ਬੁਰਦ ਕਰਨ ਦਾ ਪਰਚਾ ਦਰਜ ਹੋਇਆ ਸੀ

No Comments Yet.

Leave a comment

Social Media Auto Publish Powered By : XYZScripts.com