More

    ਵੱਢੀ ਲੈਣ ਦੇ ਦੋਸ਼ ਅਧੀਨ ਐੱਸ. ਐੱਚ .ਓ ਅਤੇ ਏ .ਐੱਸ .ਆਈ ਗ੍ਰਿਫਤਾਰ

    ਮਾਮਲਾ ਨਸ਼ੇ ਦੇ ਵਪਾਰੀਆ ਦੀ ਮਾਂ ਤੋ ਰਿਸ਼ਵਤ ਲੈਣ ਦਾ

    ਫਾਜ਼ਿਲਕਾ

    ਪੁਲਿਸ ਥਾਣਾ ਅਮੀਰ ਖ਼ਾਸ ਦੇ ਇੱਕ ਹੋਰ ਐੱਸ .ਐੱਚ .ਓ ਅਤੇ ਏ. ਐੱਸ. ਆਈ ਨੂੰ ਜ਼ਿਲ੍ਹਾ   ਪੁਲਿਸ ਨੇ ਵੱਢੀ ਲੈਣ ਦੇ ਦੋਸ਼ਾਂ ਦੀ ਹਿਰਾਸਤ ਵਿੱਚ ਲੈ ਲਿਆ ਹੈ । 

    ਅੱਜ ਤੱਕ ਪਾਠਕਾਂ ਦੀ ਗਿਣਤੀ  
     

     

    ਇਸ ਤੋਂ ਪਹਿਲਾਂ ਵੀ ਇਸ ਥਾਣੇ ਦੇ ਐਸ .ਐਚ .ਓ ਅਤੇ ਹੋਰ ਮੁਲਾਜ਼ਮ ਰਿਸ਼ਵਤ ਲੈਣ , ਨਾਜਾਇਜ਼ ਹਥਿਆਰ ਰੱਖਣ ਅਤੇ ਹੋਰ ਦੋਸ਼ਾਂ ਅਧੀਨ ਨਾਮਜ਼ਦ ਹੋਣ ਤੋਂ ਬਾਅਦ ਵਿਜੀਲੈਂਸ ਵੱਲੋਂ ਕਾਬੂ ਕੀਤੇ ਜਾ ਚੁੱਕੇ ਹਨ ।ਮੌਜੂਦਾ ਮਾਮਲੇ ਵਿੱਚ ਇੰਸਪੈਕਟਰ ਗੁਰਜੰਟ ਸਿੰਘ ਐੱਸ .ਐੱਚ .ਓ ਅਤੇ ਏ ਐੱਸ ਆਈ ਓਮ ਪ੍ਰਕਾਸ਼ ਨੇ ਉਨ੍ਹਾਂ ਕਥਿਤ ਦੋਸ਼ੀਆਂ ਦੇ ਪਰਿਵਾਰਕ ਮੈਂਬਰਾਂ ਕੋਲੋਂ ਵੀਹ ਹਜ਼ਾਰ ਰਿਸ਼ਵਤ ਲਈ ਸੀ ਜਿਨ੍ਹਾਂ ਨੂੰ ਭਾਰੀ ਮਾਤਰਾ ਵਿਚ ਚੂਰਾ ਪੋਸਤ ਅਤੇ ਤਿੰਨ ਕਾਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ।

    ਕੋਰਟ ਕੈਪਲੈਕਸ ‘ਚ ਦੋਹਾਂ ਥਾਣੇਦਾਰਾਂ ਨੇ ਵੱਢੀ ਦੀ ਰਕਮ

    ਸਿਤਮ ਜ਼ਰੀਫੀ ਇਥੋਂ ਤੱਕ ਦੀ ਸੀ ਕਿ ਨਸ਼ੀਲੇ ਪਦਾਰਥਾਂ ਦੇ ਦੋਸ਼ ਅਧੀਨ ਨਾਮਜ਼ਦ ਕੀਤੇ ਗਏ ਦੋਸ਼ੀ ਦੀ ਰਿਸ਼ਤੇਦਾਰ ਬਿਮਲਾ ਰਾਣੀ ਕੋਲੋਂ ਖੁਦ ਥਾਣਾ ਮੁਖੀ ਨੇ ਰਿਸ਼ਵਤ ਲਈ ਜਦਕਿ ਬੁੱਢੀ ਮਾਂ ਪਾਸ਼ੋ ਕੋਲੋਂ ਏ. ਐੱਸ .ਆਈ ਓਮ ਪ੍ਰਕਾਸ਼ ਨੇ ਉਸ ਕੋਰਟ ਕੰਪਲੈਕਸ ਵਿੱਚ ਰਿਸ਼ਵਤ ਲਈ ਜਿਸਨੂੰ ਦੇਸ਼ ਦੇ ਨਾਗਰਿਕਾਂ ਨੂੰ ਇਨਸਾਫ਼ ਦੇਣ ਲਈ ਬਣਾਇਆ ਗਿਆ ਹੈ ।

    ਵਾਪਰੇ ਘਟਨਾਕ੍ਰਮ ਅਨੁਸਾਰ ਪੁਲਿਸ ਵੱਲੋਂ ਸਵਿੰਦਰ ਸਿੰਘ ਉਰਫ ਬੱਗੜ ਸੁੱਖਾ ਉਰਫ ਗੱਗੂ ਵਾਸੀਅਨ ਸੋਹਨਗੜ੍ਹ ਰੱਤੇ ਵਾਲਾ ਗਗਨਦੀਪ ਉਰਫ ਗੱਗੂ ਵਿਕਰਮਜੀਤ ਵਾਸੀਆਂ ਨੂੰ ਪਿੰਡ ਮਹਾਲਮ ਅਤੇ ਇੱਕ ਅਣਪਛਾਤੇ ਵਿਅਕਤੀ ਖਿਲਾਫ ਐੱਨ. ਡੀ .ਪੀ .ਐੱਸ ਐਕਟ ਅਧੀਨ ਮੁਕੱਦਮਾ ਦਰਜ ਕਰਕੇ 150 ਕਿਲੋ ਚੂਰਾ ਪੋਸਤ ਅਤੇ ਤਿੰਨ ਕਾਰਾਂ ਸਮੇਤ ਕਾਬੂ ਕੀਤਾ ਸੀ ।
    ਗ੍ਰਿਫਤਾਰੀਆਂ ਹੋਣ ਤੋਂ ਬਾਅਦ ਪੁਲਿਸ ਵੱਲੋਂ ਇਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਇਸ ਮੁਕੱਦਮੇ ਤੋਂ ਬਚਾਉਣ ਦੇ ਨਾਮ ਤੇ 13 ਅਗਸਤ ਨੂੰ ਐੱਸ ਐੱਚ ਓ ਇੰਸਪੈਕਟਰ ਗੁਰਜੰਟ ਸਿੰਘ ਨੇ ਸਵਿੰਦਰ ਸਿੰਘ ਬੱਗੜ ਦੀ ਰਿਸ਼ਤੇਦਾਰ ਬਿਮਲਾ ਰਾਣੀ ਕੋਲੋਂ 10000 ਰੁਪਏ ਰਿਸ਼ਵਤ ਵਜੋਂ ਲਏ , ਹਾਲਾਂਕਿ ਰਿਸ਼ਵਤ ਦੇ ਰੂਪ ਵਿੱਚ ਪੰਜਾਹ ਹਜ਼ਾਰ ਰੁਪਏ ਦੇਣ ਦੀ ਮੰਗ ਕੀਤੀ ਗਈ ਸੀ ।ਅਗਲੇ ਦਿਨ ਭਾਵ 14 ਅਗਸਤ ਨੂੰ ਜਦੋਂ ਮੁਜਰਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਉੱਥੇ ਸਵਿੰਦਰ ਸਿੰਘ ਦੀ ਮਾਤਾ ਪਾਸ਼ੋ ਕੋਲੋਂ ਏ. ਐੱਸ. ਆਈ ਓਮ ਪ੍ਰਕਾਸ਼ ਨੇ ਦਸ ਹਜ਼ਾਰ ਰੁਪਏ ਦੀ ਵੱਢੀ ਖਾਧੀ ।

    ਇਸ ਦੌਰਾਨ ਜਦੋਂ ਪੁਲਸ ਵਾਲੇ ਵਾਰ ਵਾਰ ਰਿਸ਼ਵਤ ਵਜੋਂ ਤੈਅ ਹੋਈ ਰਕਮ ਦੀ ਮੰਗ ਕਰਦੇ ਸਨ ਤਾਂ ਕਥਿਤ ਮੁਜ਼ਰਮਾਂ ਦੇ ਪਰਿਵਾਰਕ ਮੈਂਬਰਾਂ ਦੇ ਮੋਬਾਈਲ ਫੋਨ ਵਿੱਚ ਇਸ ਦੀ ਰਿਕਾਰਡਿੰਗ ਹੁੰਦੀ ਰਹੀ ।ਰਿਕਾਰਡਿੰਗ ਦੀ ਸ਼ਿਕਾਇਤ ਐਸ ਐਸ ਪੀ ਫਾਜ਼ਿਲਕਾ ਕੋਲ ਗਈ ਤਾਂ ਉਨ੍ਹਾਂ ਵੱਲੋਂ ਐੱਸ.ਪੀ ਇਨਵੈਸਟੀਗੇਸ਼ਨ ਦੀ ਲਗਾਈ ਗਈ ਜ਼ਿੰਮੇਵਾਰੀ ਵਿੱਚ ਇਹ ਪੁਲਸ ਮੁਲਾਜ਼ਮ ਦੋਸ਼ੀ ਪਾਏ ਗਏ ।ਪੁਲਸ ਵੱਲੋਂ ਇਨ੍ਹਾਂ ਪੁਲਿਸ ਅਧਿਕਾਰੀਆਂ ਖ਼ਿਲਾਫ਼ 384 , 7 , 13 ( 2 ) ਪੀ ਸੀ ਐਕਟ ਅਧੀਨ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ । ਇਨ੍ਹਾਂ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਅੱਜ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img