ਖ਼ਾਲਸਾ ਕਾਲਜ ਦੀ ਵਿਦਿਆਰਥਣ ਨੇ ਕੀਤਾ ‘ਨੈੱਟ’ ਦਾ ਟੈਸਟ ਪਾਸ

ਅੰਮ੍ਰਿਤਸਰ, ( ਉਪਿੰਦਰਜੀਤ ਸਿੰਘ )ਖ਼ਾਲਸਾ ਕਾਲਜ ਦੀ ਐੱਮ. ਫਿਲ. ਪੰਜਾਬੀ ਦੀ ਵਿਦਿਆਰਥਣ ਸ਼ਰਨਜੀਤ ਕੌਰ ਨੇ ਯੂ. ਜੀ. ਸੀ. ਦੁਆਰਾ ਕਾਲਜ ਲੈਕਚਰਾਰਾਂ ਦੀ ਯੋਗਤਾ ਵਾਸਤੇ ਲਿਆ ਜਾਂਦਾ ਰਾਸ਼ਟਰੀ ਪੱਧਰ ਦਾ ਨੈੱਟ ਦਾ ਟੈਸਟ ਪਾਸ ਕੀਤਾ ਹੈ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਪੰਜਾਬੀ ਵਿਭਾਗ ਦੇ ਅਧਿਆਪਕਾਂ ਦੀ ਹਾਜ਼ਰੀ ‘ਚ ਸ਼ਰਨਜੀਤ ਕੌਰ ਦਾ ਮੂੰਹ ਮਿੱਠਾ ਕਰਵਾਉਂਦਿਆਂ ਉਸ ਨੂੰ ਵਧਾਈ ਅਤੇ ਅਸ਼ੀਰਵਾਦ ਦਿੰਦਿਆਂ ਦੱਸਿਆ ਕਿ ਯੂ. ਜੀ. ਸੀ. ਕਾਲਜ ਲੈਕਚਰਾਰਾਂ ਦੀ ਯੋਗਤਾ ਸਬੰਧੀ ਸਾਲ ‘ਚ 2 ਵਾਰ ਰਾਸ਼ਟਰੀ ਪੱਧਰ ਦਾ ਇਹ ਇਮਤਿਹਾਨ ਲੈਂਦੀ ਹੈ। ਜੂਨ‐2019 ‘ਚ ਹੋਈ ਉਕਤ ਪ੍ਰੀਖਿਆ ‘ਚੋਂ ਸ਼ਰਨਜੀਤ ਕੌਰ ਸਫਲ ਰਹੀ ਹੈ।

 ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਰਾਸ਼ਟਰੀ ਪੱਧਰ ਦਾ ਨੈੱਟ ਦਾ ਟੈਸਟ ਪਾਸ ਕਰਨ ‘ਤੇ ਵਿਦਿਆਰਥਣ ਸ਼ਰਨਜੀਤ ਕੌਰ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਨਾਲ ਹੋਰ ਸਟਾਫ਼

ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਦੱਸਿਆ ਕਿ ਕਾਲਜ ਦਾ ਪੰਜਾਬੀ ਵਿਭਾਗ ਖ਼ਾਲਸਾ ਕਾਲਜ ਦੇ  ਪ੍ਰਿੰਸੀਪਲ ਅਤੇ ਮੈਨਜਮੈਂਟ ਦੀ ਸੁਯੋਗ ਅਗਵਾਈ ਅਤੇ ਪ੍ਰੇਰਣਾ ਨਾਲ ਤਰੱਕੀ ਕਰ ਰਿਹਾ ਹੈ। ਵਿਭਾਗ ‘ਚ ਜਿੱਥੇ ਐੱਮ. ਫਿਲ. ਪੱਧਰ ਦੀਆਂ ਖੋਜ ਨਾਲ ਸਬੰਧਿਤ ਕਲਾਸਾਂ ਲੱਗਦੀਆਂ ਹਨ ਉਥੇ ਵਿਭਾਗ ਦੀ ਆਪਣੀ ਵੱਖਰੀ ਸ਼ਾਨਦਾਰ ਲਾਇਬ੍ਰੇਰੀ ਹੈ ਜਿੱਥੇ ਬੈਠਕੇ ਸਾਡੇ ਖੋਜ ਵਿਦਿਆਰਥੀ ਅਧਿਐਨ ਕਰਦੇ ਹਨ। ਉਨਾਂ  ਕਿਹਾ ਕਿ 4 ਸਾਲ ਪਹਿਲਾਂ ਕਾਲਜ ਦੇ ਉਕਤ ਵਿਭਾਗ ਵੱਲੋਂ ਪੰਜਾਬੀ ਸਾਹਿਤ-ਚਿੰਤਨ ਨਾਲ ਸਬੰਧਿਤ ਸ਼ੁਰੂ ਕੀਤਾ ਖੋਜ ਰਸਾਲਾ ‘ਸੰਵਾਦ’ ਇਸ ਸਮੇਂ ਪੰਜਾਬੀ ਭਾਸ਼ਾ ਦਾ ਪ੍ਰਮੁੱਖ ਵੱਕਾਰੀ ਰਸਾਲਾ ਬਣ ਚੁੱਕਾ ਹੈ। ਇਸ ਮੌਕੇ ਪ੍ਰੋ: ਡਾ. ਭੁਪਿੰਦਰ ਸਿੰਘ, ਡਾ. ਪਰਮਿੰਦਰ ਸਿੰਘ , ਡਾ. ਕੁਲਦੀਪ ਸਿੰਘ, ਡਾ. ਹੀਰਾ ਸਿੰਘ, ਡਾ. ਮਿੰਨੀ ਸਲਵਾਨ ਅਤੇ ਡਾ. ਹਰਜੀਤ ਕੌਰ ਵੀ ਹਾਜਰ ਸਨ।

No Comments Yet.

Leave a comment

Social Media Auto Publish Powered By : XYZScripts.com